Police Assistance Line and Online Reporting (Punjabi | ਪੰਜਾਬੀ)

ਕੁਝ ਗੈਰ-ਜ਼ਰੂਰੀ ਜ਼ੁਰਮਾਂ ਦੀ ਰਿਪੋਰਟ ਕਰਨ ਲਈ 131 444 ਨੂੰ ਫ਼ੋਨ ਕਰੋ।

ਗੈਰ-ਜ਼ਰੂਰੀ ਜ਼ੁਰਮਾਂ ਜਾਂ ਘਟਨਾਵਾਂ ਦੀ ਰਿਪੋਰਟ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਸਾਡੀ ਪੁਲਿਸ ਸਹਾਇਤਾ ਲਾਈਨ ਰਾਹੀਂ ਕਰੋ।

ਐਮਰਜੈਂਸੀ ਰਿਪੋਰਟਿੰਗ

ਜੇ ਤੁਸੀਂ ਖ਼ਤਰੇ ਵਿੱਚ ਹੋ, ਕਿਸੇ ਜ਼ੁਰਮ ਦੀ ਰਿਪੋਰਟ ਕਰਨ ਦੀ ਲੋੜ ਹੈ, ਜਾਂ ਤੁਰੰਤ ਪੁਲਿਸ ਹਾਜ਼ਰੀ ਵਾਸਤੇ, ਹਮੇਸ਼ਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ। ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਤਾਂ ਤੁਸੀਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰ ਸਕਦੇ ਹੋ ਅਤੇ 'ਪੁਲਿਸ', 'ਫਾਇਰ' ਜਾਂ 'ਐਂਬੂਲੈਂਸ' ਬਾਰੇ ਪੁੱਛ ਸਕਦੇ ਹੋ। ਇਕ ਵਾਰ ਫ਼ੋਨ ਮਿਲਣ ਤੋਂ ਬਾਅਦ, ਅਨੁਵਾਦਕ ਵਾਸਤੇ ਬੇਨਤੀ ਕਰਨ ਲਈ ਲਾਈਨ 'ਤੇ ਰਹੋ।

ਗੈਰ-ਜ਼ਰੂਰੀ ਜ਼ੁਰਮਾਂ ਅਤੇ ਘਟਨਾਵਾਂ ਦੀ ਰਿਪੋਰਟ ਆਪਣੀ ਭਾਸ਼ਾ ਵਿੱਚ ਕਰੋ

ਆਪਣੀ ਭਾਸ਼ਾ ਵਿੱਚ ਗੈਰ-ਜ਼ਰੂਰੀ ਸਹਾਇਤਾ ਵਾਸਤੇ, TIS ਨੈਸ਼ਨਲ ਨੂੰ 131 450 ਨੂੰ ਫ਼ੋਨ ਕਰੋ ਅਤੇ ਵਿਕਟੋਰੀਆ ਪੁਲਿਸ ਸਹਾਇਤਾ ਲਾਈਨ ਵਾਸਤੇ ਪੁੱਛੋ।

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਸਹਾਇਤਾ ਦੀ ਲੋੜ ਨਹੀਂ ਹੈ, ਤਾਂ ਪੁਲਿਸ ਸਹਾਇਤਾ ਲਾਈਨ ਨੂੰ ਸਿੱਧਾ 131 444 ਨੂੰ ਫ਼ੋਨ ਕਰੋ। ਤੁਹਾਡੇ ਫ਼ੋਨ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ।

ਤੁਹਾਡੀ ਕਾਲ ਦੌਰਾਨ

ਪੁਲਿਸ ਸਹਾਇਤਾ ਲਾਈਨ 'ਤੇ ਕੀਤੀਆਂ ਗਈਆਂ ਸਾਰੀਆਂ ਕਾਲਾਂ ਵਿਕਟੋਰੀਆ ਪੁਲਿਸ ਦੁਆਰਾ ਰਿਕਾਰਡ ਕੀਤੀਆਂ ਜਾਂਦੀਆਂ ਹਨ ਅਤੇ ਸੰਭਾਲ ਕੇ ਰੱਖੀਆਂ ਜਾਂਦੀਆਂ ਹਨ। ਇਹ ਸਿਖਲਾਈ ਲਈ ਅਤੇ ਜੇ ਲੋੜ ਪਈ ਤਾਂ ਪੁਲਿਸ ਦੇ ਕੰਮਾਂ ਦੇ ਉਦੇਸ਼ਾਂ ਲਈ ਹਨ।

ਤੁਹਾਡੀ ਰਿਪੋਰਟ 'ਤੇ ਕਾਰਵਾਈ ਕੀਤੇ ਜਾਣ ਤੋਂ ਬਾਅਦ

ਇਕ ਵਾਰ ਜਦੋਂ ਅਸੀਂ ਤੁਹਾਡੀ ਰਿਪੋਰਟ 'ਤੇ ਕਾਰਵਾਈ ਕਰਦੇ ਹਾਂ, ਤਾਂ ਤੁਹਾਨੂੰ ਇਕ ਸੂਚਨਾ ਮਿਲੇਗੀ। ਇਸ ਵਿੱਚ ਸਹਾਇਤਾ ਜਾਣਕਾਰੀ ਅਤੇ ਪੁਲਿਸ ਹਵਾਲਾ ਨੰਬਰ ਸ਼ਾਮਲ ਹੋਵੇਗਾ। ਅਸੀਂ ਇਸ ਨੂੰ ਈਮੇਲ ਦੁਆਰਾ ਜਾਂ ਡਾਕ ਦੁਆਰਾ ਭੇਜਾਂਗੇ।

ਤੁਸੀਂ ਕੀ ਰਿਪੋਰਟ ਕਰ ਸਕਦੇ ਹੋ

ਗੈਰ-ਜ਼ਰੂਰੀ ਜ਼ੁਰਮਾਂ ਅਤੇ ਘਟਨਾਵਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:

ਚੋਰੀ

ਸਾਈਕਲਾਂ, ਆਪਣੀ ਕਾਰ ਵਿੱਚੋਂ ਸਮਾਨ ਜਾਂ ਹੋਰ ਚੋਰੀ ਹੋਈਆਂ ਚੀਜ਼ਾਂ ਦੀ ਰਿਪੋਰਟ ਕਰੋ।

ਗੁੰਮ ਹੋਈ ਜਾਇਦਾਦ

ਵਿਕਟੋਰੀਆ ਵਿੱਚ ਗੁੰਮ ਹੋਈ ਨਿੱਜੀ ਜਾਇਦਾਦ ਦੀ ਰਿਪੋਰਟ ਕਰੋ। ਤੁਸੀਂ ਮਹਿੰਗੀਆਂ ਜਾਂ ਭਾਵਨਾਤਮਕ ਮੁੱਲ ਅਤੇ ਪਛਾਣਯੋਗ ਵਿਸ਼ੇਸ਼ਤਾਵਾਂ ਵਾਲੀਆਂ ਚੀਜ਼ਾਂ ਦੀ ਰਿਪੋਰਟ ਕਰ ਸਕਦੇ ਹੋ।

ਨੁਕਸਾਨੀ ਗਈ ਜਾਇਦਾਦ

ਆਪਣੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਰਿਪੋਰਟ ਕਰੋ, ਜਿਸ ਵਿੱਚ ਗ੍ਰੈਫਿਟੀ ਵੀ ਸ਼ਾਮਲ ਹੈ।

ਰਿਹਾਇਸ਼ ਵਿੱਚੋਂ ਗੈਰਹਾਜ਼ਰੀ

ਜੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਆਪਣੀ ਜਾਇਦਾਦ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਪੁਲਿਸ ਨੂੰ ਦੱਸੋ।

ਆਮ ਸਵਾਲ

ਪੁਲਿਸ ਜਾਂ ਸੁਰੱਖਿਆ ਬਾਰੇ ਆਮ ਸਵਾਲ ਪੁੱਛੋ।

ਇਸ ਵਿੱਚ ਇਸ ਬਾਰੇ ਸਵਾਲ ਸ਼ਾਮਲ ਹਨ:

  • ਜੁਰਮਾਨੇ ਅਤੇ ਉਲੰਘਣਾਵਾਂ
  • ਸੜਕ ਹਾਦਸੇ
  • ਉਂਗਲਾਂ ਦੇ ਨਿਸ਼ਾਨ
  • ਕਾਨੂੰਨੀ ਘੋਸ਼ਣਾਵਾਂ

ਤੁਸੀਂ ਕੀ ਰਿਪੋਰਟ ਨਹੀਂ ਕਰ ਸਕਦੇ

ਪੁਲਿਸ ਸਹਾਇਤਾ ਲਾਈਨ ਜ਼ਰੂਰੀ ਮਾਮਲਿਆਂ ਜਾਂ ਸੰਕਟਕਾਲੀਨ ਸਥਿਤੀਆਂ ਵਿੱਚ ਸਹਾਇਤਾ ਨਹੀਂ ਕਰ ਸਕਦੀ, ਜਿਸ ਵਿੱਚ ਸ਼ਾਮਲ ਹਨ:

  • ਪਰਿਵਾਰਕ ਹਿੰਸਾ
  • ਹਮਲਾ
  • ਇਕ ਜ਼ੁਰਮ ਜੋ ਰਿਪੋਰਟ ਕਰਨ ਸਮੇਂ ਵਾਪਰ ਰਿਹਾ ਹੈ।

ਔਨਲਾਈਨ ਰਿਪੋਰਟ ਕਰਨਾ

ਤੁਸੀਂ ਸਾਡੀ ਔਨਲਾਈਨ ਰਿਪੋਰਟ ਕਰਨ ਵਾਲੀ ਸੇਵਾ ਰਾਹੀਂ ਕੁਝ ਗੈਰ-ਜ਼ਰੂਰੀ ਜ਼ੁਰਮਾਂ ਜਾਂ ਘਟਨਾਵਾਂ ਦੀ ਰਿਪੋਰਟ ਵੀ ਕਰ ਸਕਦੇ ਹੋ।

ਇਸ ਪੜਾਅ 'ਤੇ, ਨਲਾਈਨ ਰਿਪੋਰਟਾਂ ਸਿਰਫ ਅੰਗਰੇਜ਼ੀ ਵਿੱਚ ਕੀਤੀਆਂ ਜਾ ਸਕਦੀਆਂ ਹਨ

ਕਰਾਈਮ ਸਟੌਪਰਜ਼ ਨੂੰ ਰਿਪੋਰਟ ਕਰੋ

ਜੇ ਤੁਹਾਡੇ ਕੋਲ ਅਜਿਹੀ ਜਾਣਕਾਰੀ ਹੈ ਜੋ ਪਿਛਲੇ ਜ਼ੁਰਮ ਨੂੰ ਹੱਲ ਕਰਨ ਵਿੱਚ ਪੁਲਿਸ ਦੀ ਮਦਦ ਕਰ ਸਕਦੀ ਹੈ ਤਾਂ ਤੁਸੀਂ ਕਰਾਈਮ ਸਟੌਪਰਜ਼ ਨੂੰ ਗੁੰਮਨਾਮ ਰਿਪੋਰਟ ਕਰ ਸਕਦੇ ਹੋ।

ਵੱਖ-ਵੱਖ ਭਾਸ਼ਾਵਾਂ ਵਿੱਚ ਕ੍ਰਾਈਮ ਸਟਾਪਰਜ਼ ਨੂੰਨਲਾਈਨ ਰਿਪੋਰਟ ਕਿਵੇਂ ਕਰਨੀ ਹੈ, ਇਸ ਬਾਰੇ ਜਾਣਕਾਰੀ ਲਈ, ਕ੍ਰਾਈਮ ਸਟਾਪਰਜ਼ ਵੈੱਬਸਾਈਟ 'ਤੇ ਜਾਓ।

ਤੁਹਾਡੇ ਸਥਾਨਕ ਪੁਲਿਸ ਸਟੇਸ਼ਨ ਵਿਖੇ ਅਨੁਵਾਦ ਸਹਾਇਤਾ

ਜੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਤੁਹਾਡਾ ਸਥਾਨਕ ਪੁਲਿਸ ਸਟੇਸ਼ਨ ਅਨੁਵਾਦ ਸੇਵਾ ਤੱਕ ਫ਼ੋਨ ਦੀ ਪਹੁੰਚ ਰਾਹੀਂ ਸਹਾਇਤਾ ਪ੍ਰਦਾਨ ਕਰ ਸਕਦਾ ਹੈ:

  • ਕਿਸੇ ਜ਼ੁਰਮ ਦੀ ਰਿਪੋਰਟ ਕਰੋ
  • ਸਥਿਤੀ ਅੱਪਡੇਟ ਦੀ ਮੰਗ ਕਰੋ (ਭਾਵ ਤੁਹਾਡੇ ਵੱਲੋਂ ਰਿਪੋਰਟ ਕੀਤੀ ਗਈ ਕਿਸੇ ਘਟਨਾ ਦਾ ਪਾਲਣ ਕਰਨਾ)
  • ਪਰਿਵਾਰਕ ਹਿੰਸਾ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨਾ।

Updated